This article is part of The Globe's L6P series, an extensive examination of a Brampton, Ont., neighbourhood heavily impacted by COVID-19. It is available in the following languages:
ਜਦੋਂ COVID-19 ਨੇ ਪਹਿਲੀ ਵਾਰੀ ਕੈਨੇਡਾ ‘ਤੇ ਆਪਣਾ ਅਸਰ ਦਿਖਾਇਆ, ਤਾਂ ਪੂਰੇ ਦੇਸ਼ ਨੇ ਜੋਸ਼ ਭਰੀ ਅਵਾਜ਼ ਵਿੱਚ ਇਕੱਠਿਆਂ ਹੋ ਕੇ ਇਸਦਾ ਜਵਾਬ ਦਿੱਤਾ: ਅਸੀਂ ਸਭ ਇਸ ਵਿੱਚ ਇਕਜੁਟ ਹਾਂ।
ਅੱਜ, ਇੱਕ ਸਾਲ ਤੋਂ ਉੱਪਰ ਅਤੇ ਤਿੰਨ ਵਿਨਾਸ਼ਕਾਰੀ ਲਹਿਰਾਂ ਦੇ ਬਾਅਦ, ਅਸੀਂ ਜਾਣਦੇ ਹਾਂ ਕਿ ਨੇਕਨੀਅਤ ਦੀ ਭਾਵਨਾ ਕਈ ਮਾਇਨਿਆਂ ਵਿੱਚ ਝੂਠੀ ਸੀ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਾਮਾਰੀ ਨੇ ਸਾਡੀ ਕਿਸਮਤ ਨੂੰ ਜਕੜ ਲਿਆ ਅਤੇ ਸਮੂਹਕ ਕਾਰਵਾਈ ਮਾਇਨੇ ਰੱਖਦੀ ਹੈ, ਪਰ ਪਿਛਲੇ 15 ਮਹੀਨਿਆਂ ਵਿੱਚ ਕੈਨੇਡਾ ਦੇ ਲੋਕਾਂ ਦੇ ਤਜਰਬੇ ਬਹੁਤ ਵੱਖ ਰਹੇ ਹਨ।
ਇੱਕ ਅਦਰਿਸ਼ ਅਤੇ ਘਾਤਕ ਦੁਸ਼ਮਨ ਨਾਲ ਲੜਨ ਲਈ ਇਕਜੁਟ ਹੋ ਜਾਣ ਵਾਲੇ ਲੋਕਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਅਤੇ ਸਿਹਤ ਦੇਖਭਾਲ ਕਰਮਚਾਰੀਆਂ ਦੇ ਲਈ ਬਰਤਨ ਵਜਾਉਣ ਦੀ ਅਵਾਜ਼ ਦੇ ਵਿੱਚ, ਇੱਕ ਗੱਲ ਜੋ ਉੱਭਰ ਕੇ ਆਈ, ਉਹ ਸੀ ਨਸਲ, ਵਰਗ ਅਤੇ ਉਮਰ ਵਿੱਚ ਵਿਭਾਜਿਤ, ਮਹਾਮਾਰੀ ਦੇ ਅਸਮਾਨ ਰੂਪ ਵਿੱਚ ਵੰਡੇ ਤਜਰਬਿਆਂ ਦੀ ਇੱਕ ਤਸਵੀਰ।
COVID-19 ਦੇ ਸਮਾਜਕ ਮਹਾਮਾਰੀ-ਵਿਗਿਆਨ ਨੂੰ ਸੰਬੋਧਿਤ ਕਰਨ ਵਿੱਚ ਸਾਡੀ ਅਸਫਲਤਾ ਨੇ ਸਰਕਾਰ ਦੀ ਪ੍ਰਤਿਕਿਰਿਆ ਵਿੱਚ ਰੁਕਾਵਟ ਪਾਈ ਹੈ, ਸਾਡੇ ਲੌਕਡਾਉਨ ਦੇ ਸਮੇਂ ਨੂੰ ਹੋਰ ਲੰਬਾ ਕਰ ਦਿੱਤਾ ਹੈ, ਅਤੇ ਇਹ ਬੇਲੋੜੀਂਦੀ ਬਿਮਾਰੀ ਅਤੇ ਮੌਤ ਦਾ ਕਾਰਨ ਬਣਿਆ ਹੈ। ਲੰਬੇ ਸਮੇਂ ਦੀ ਦੇਖਭਾਲ ਵਾਲੇ ਘਰਾਂ ਦੇ ਬਾਹਰ, ਨਸਲੀ ਭਾਈਚਾਰਿਆਂ ‘ਤੇ ਵਾਇਰਸ ਦਾ ਅਨਉਚਿਤ ਪ੍ਰਭਾਵ ਪਿਆ ਹੈ।
ਅੱਜ, The Globe and Mail ਬਰੈਂਪਟਨ, ਓਨਟਾਰੀਓ, ਦੇ ਇੱਕ ਇਲਾਕੇ ਦਾ ਇੱਕ ਵਿਆਪਕ ਮੁਆਇਨਾ ਸ਼ੁਰੂ ਕਰ ਰਿਹਾ ਹੈ, ਜੋ COVID ਤੋਂ ਸਭ ਤੋਂ ਵੱਧ ਪ੍ਰਭਾਵਿਤ ਜਗ੍ਹਾਵਾਂ ਵਿੱਚੋਂ ਇੱਕ ਹੈ: L6P.
L6P ਸ਼ਹਿਰ ਦੇ ਉੱਤਰ-ਪੂਰਬੀ ਕੋਨੇ ਦੇ ਲਈ ਨਿਰਧਾਰਤ ਡਾਕ ਕੋਡ ਦੇ ਪਹਿਲੇ ਤਿੰਨ ਅੱਖਰ ਹਨ, ਜਿਸ ਵਿੱਚ 82,000 ਤੋਂ ਵੱਧ ਲੋਕ ਰਹਿੰਦੇ ਹਨ। ਬਰੈਂਪਟਨ ਦੇ ਬਾਕੀ ਹਿੱਸਿਆਂ ਵਾਂਗ, ਗ੍ਰੇਟਰ ਟਰਾਂਟੋ ਸ਼ਹਿਰ ਦਾ ਇਹ ਭਾਈਚਾਰਾ ਉਹਨਾਂ ਚੀਜਾਂ ਦੀ ਵੰਡ ਵਿੱਚ ਇੱਕ ਜ਼ਰੂਰੀ ਸਥਾਨ ਰੱਖਦਾ ਹੈ ਜਿਨ੍ਹਾਂ ‘ਤੇ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੇ ਭਰੋਸਾ ਕੀਤਾ ਹੈ।
ਇਸ ਇਲਾਕੇ ਨੇ ਲਗਾਤਾਰ ਦੇਸ਼ ਦੀ ਸਭ ਤੋਂ ਖਰਾਬ ਪਾਜ਼ਿਟਿਵਿਟੀ ਦਰ ਦੇਖੀ ਹੈ, ਜੋ ਕਿ ਅਕਸਰ 20 ਪ੍ਰਤੀਸ਼ਤ ਤੋਂ ਵੱਧ ਹੁੰਦੀ ਹੈ। ਇੱਥੇ ਹਜ਼ਾਰਾਂ ਲਾਜ਼ਮੀ ਕੰਮ ਕਰਨ ਵਾਲੇ ਕਾਮੇ ਵਸਦੇ ਹਨ, ਪਰ ਇੱਥੇ ਸਮਾਜਕ-ਆਰਥਿਕ ਸਪੈਕਟ੍ਰਮ ਫੈਲਿਆ ਹੋਇਆ ਜਾਪਦਾ ਹੈ। ਸੰਸਥਾਗਤ ਤੌਰ ‘ਤੇ, ਇਸਦੇ ਸਕੂਲਾਂ ਵਿੱਚ ਦੂਰੋਂ ਪੜ੍ਹਣ ਵਾਲੇ ਸਿੱਖਿਆਰਥੀਆਂ ਦੀ ਦਰ ਸਭ ਤੋਂ ਵੱਧ ਹੈ ਅਤੇ ਇਸਦਾ ਹਸਪਤਾਲ ਸੰਕਟਕਾਲੀ ਭਰਤੀਆਂ ਨਾਲ ਭਰਿਆ ਰਿਹਾ ਹੈ। ਇੱਥੋਂ ਦੇ ਵਸਨੀਕ ਵੈਕਸੀਨ ਪ੍ਰਾਥਮਿਕਤਾ ਸੂਚੀ ਤੋਂ ਸਭ ਤੋਂ ਉੱਪਰਲਿਆਂ ਵਿੱਚੋਂ ਇੱਕ ਹਨ, ਪਰ ਉਹ ਸਭ ਤੋਂ ਵੱਧ ਮੁਸ਼ਕਲ ਨਾਲ ਇਸ ਨੂੰ ਪ੍ਰਾਪਤ ਕਰ ਪਾਉਂਦੇ ਹਨ।
ਸਿਹਤ ਸੰਕਟ ਨਾਲ ਹੋਈ ਆਰਥਿਕ ਮੰਦੀ ਸਮਾਨ ਰੂਪ ਨਾਲ ਵਿਨਾਸ਼ਕਾਰੀ ਰਹੀ ਹੈ। ਵਸਨੀਕ ਕੈਨੇਡਾ ਦੇ ਸੰਕਟਾਲੀ ਪ੍ਰਤਿਕਿਰਿਆ ਲਾਭ ਦੇ ਭੁਗਤਾਨ ਦੇ ਚੋਟੀ ਦੇ ਪ੍ਰਾਪਤਕਰਤਾਵਾਂ ਵਿੱਚੋਂ ਹਨ, ਜਦਕਿ ਆਬਾਦੀ ਦੇ ਵਾਧੇ ਵਿੱਚ ਠਹਿਰਾਵ ਦੇ ਬਾਵਜੂਦ ਰਿਹਾਇਸ਼ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹਨ।
ਸੰਖੇਪ ਵਿੱਚ, ਇਹ ਭਾਈਚਾਰਾ ਕੈਨੇਡਾ ਵਿੱਚ ਮਹਾਮਾਰੀ ਅਤੇ ਵਾਇਰਸ ਨੂੰ ਰੋਕਣ ਵਿੱਚ ਸਾਡੀਆਂ ਅਸਫਲਤਾਵਾਂ ਦੀ ਅਜਿਹੀ ਕਹਾਣੀ ਬਿਆਨ ਕਰਦਾ ਹੈ ਜਿਵੇਂ ਕਿ ਕੋਈ ਹੋਰ ਨਹੀਂ ਕਰਦਾ। ਜਿਵੇਂ ਇਹ ਕਮਜ਼ੋਰ ਪੈ ਗਿਆ ਹੈ, ਉਵੇਂ ਹੀ ਦੇਸ਼ ਦੇ ਬਾਕੀ ਹਿੱਸੇ ਵੀ ਕਮਜ਼ੋਰ ਪੈ ਗਏ ਹਨ। ਇਹ ਕਿਵੇਂ ਫਿਰ ਤੋਂ ਬਹਾਲ ਹੁੰਦਾ ਹੈ, ਇਸ ਤੋਂ ਸਾਡੇ ਸਮੂਹਕ ਭਵਿੱਖ ਬਾਰੇ ਪਤਾ ਚੱਲਦਾ ਹੈ।
ਅਸੀਂ ਮੰਨਦੇ ਹਾਂ ਕਿ ਸਾਡਾ ਨਿਊਜ਼ਰੂਮ L6P ਦੀ ਕਹਾਣੀ ਆਪਣੇ ਆਪ ਬਿਆਨ ਨਹੀਂ ਕਰ ਸਕਦਾ। ਇਸਤੋਂ ਅਲਾਵਾ, ਅਸੀਂ ਇਹ ਪਹਿਲਾਂ ਤੋਂ ਹੀ ਮੰਨ ਕੇ ਨਹੀਂ ਬੈਠੇ ਹੋਏ ਹਾਂ ਕਿ ਕਹਾਣੀ ਕੀ ਹੈ। ਅਸੀਂ ਚਾਹੁੰਦੇ ਹਾਂ ਕਿ ਭਾਈਚਾਰਾ ਸਾਨੂੰ ਇਸ ਬਾਰੇ ਦੱਸੇ।
ਇਸ ਹਫ਼ਤੇ L6P ਵਿੱਚ ਘਰ ਅਤੇ ਕਾਰੋਬਾਰ ਨੂੰ ਇੱਕ ਵਿਆਪਕ ਲੋਕ ਵਿਚਾਰ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਅਸੀਂ ਵਸਨੀਕਾਂ ਨੂੰ ਸਾਨੂੰ ਇਹ ਦੱਸਣ ਲਈ ਕਹਿ ਰਹੇ ਹਾਂ ਕਿ ਉਹਨਾਂ ਦਾ ਜੀਵਨ COVID-19 ਤੋਂ ਕਿਵੇਂ ਪ੍ਰਭਾਵਿਤ ਹੋਇਆ ਹੈ ਅਤੇ ਉਹਨਾਂ ਦੇ ਜਵਾਬ ਸਾਡੀ ਪੱਤਰਕਾਰਿਤਾ ਦਾ ਮਾਰਗਦਰਸ਼ਨ ਕਰਨਗੇ।
ਅਸੀਂ ਉਹਨਾਂ ਅੱਧਾ ਦਰਜਨ ਪੱਤਰਕਾਰਾਂ ਦੇ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਾਂ ਜੋ ਬਰੈਂਪਟਨ ਵਿੱਚ ਰਹਿੰਦੇ ਹਨ ਜਾਂ ਇਸਦੀ ਮੁੱਖ ਤੌਰ ‘ਤੇ ਦੱਖਣ ਏਸ਼ੀਆਈ ਅਬਾਦੀ ਨਾਲ ਜੁੜੇ ਹਨ। ਇਹ ਪੱਤਰਕਾਰ ਸਾਡੀ ਕਵਰੇਜ ਨੂੰ ਰਾਹ ਦੇਣਗੇ ਅਤੇ Globe ਦੇ ਪੱਤਰਕਾਰਾਂ ਅਤੇ ਸੰਪਾਦਕਾਂ ਦੇ ਨਾਲ ਮਿਲ ਕੇ ਕੰਮ ਕਰਨਗੇ। ਉਹਨਾਂ ਵਿੱਚੋਂ ਕਈਆਂ ਨੇ ਵਿਅਕਤੀਗਤ ਤੌਰ ‘ਤੇ COVID-19 ਨਾਲ ਲੜਾਈ ਲੜੀ ਹੈ, ਜਾਂ ਵਿਦੇਸ਼ਾਂ ਵਿੱਚ ਵੱਸਦੇ ਆਪਣੇ ਦੋਸਤਾਂ ਅਤੇ ਪਰਿਵਾਰਾਂ ‘ਤੇ ਇਸਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦੇਖਿਆ ਹੈ।
ਬਰੈਂਪਟਨ ਦੇ ਪੱਤਰਕਾਰ Vrunda Bhatt ਅਤੇ Gundeep Singh, ਦੋਨਾਂ ਨੇ COVID-19 ਨੂੰ ਝੇਲਿਆ ਹੈ। Globe ਦੀ ਨਸਲੀ ਵਿਸ਼ਿਆਂ ਦੀ ਰਿਪੋਰਟਰ Dakshana Bascaramurty ਦੇ ਨਾਲ ਕੰਮ ਕਰਦੇ ਹੋਏ, ਅਸੀਂ ਤੁਹਾਡੇ ਲਈ ਉਹਨਾਂ ਦੀਆਂ ਨਿੱਜੀ ਕਹਾਣੀਆਂ, ਅਤੇ ਨਾਲ ਹੀ L6P ਅਤੇ ਉੱਥੇ ਰਹਿਣ ਵਾਲੇ ਲੋਕਾਂ ਅਤੇ ਇਸ ਮਹਾਮਾਰੀ ਦੇ ਦੌਰਾਨ ਉਹਨਾਂ ਦੇ ਸਾਮ੍ਹਣੇ ਆਈ ਬਿਲਕੁਲ ਵੱਖਰੇ ਢੰਗ ਦੀਆਂ ਚੁਨੌਤੀਆਂ ਦੀ ਜਾਣਕਾਰੀ ਲੈ ਕੇ ਆਏ ਹਾਂ।
ਭਾਈਚਾਰਕ ਜੁੜਾਵ ਨੂੰ ਪ੍ਰੋਤਸਾਹਿਤ ਕਰਨ ਲਈ, ਅਸੀਂ L6P ਦੇ ਸਾਰੇ ਨਿਵਾਸੀਆਂ ਨੂੰ The Globe and Mail ਦੇ ਲਈ ਇੱਕ ਸ਼ੁਰੂਆਤੀ ਡਿਜੀਟਲ ਸਦੱਸਤਾ ਦੀ ਪੇਸ਼ਕਸ਼ ਕਰ ਰਹੇ ਹਾਂ, ਅਤੇ ਅਸੀਂ ਆਪਣੀ ਸਮੱਗਰੀ ਦਾ ਕਈਆਂ ਭਾਸ਼ਾਵਾਂ ਵਿੱਚ ਅਨੁਵਾਦ ਕਰ ਰਹੇ ਹਾਂ ਅਤੇ ਨਵੇਂ ਪਲੇਟਫਾਰਮਾਂ ਦੀ ਪਰਖ ਕਰ ਰਹੇ ਹਾਂ। L6P ਦੇ ਨਾਲ ਸਾਡੀ ਵਚਨਬੱਧਤਾ ਕੈਨੇਡਾ ਦੇ ਲੋਕਾਂ ਨੂੰ ਮਹਾਮਾਰੀ ਦੇ ਅੰਤ ਨੂੰ ਚਿਨ੍ਹਿਤ ਕਰਨ ਵਿੱਚ ਮਦਦ ਕਰਨ ਦੇ ਟੀਚੇ ਦੇ ਨਾਲ ਜਾਰੀ ਰਹੇਗੀ ਅਤੇ ਵਿਆਪਕ ਹੋਵੇਗੀ।
David Walmsley, Editor-in-chief
Matt Frehner, Head of Visual Journalism
Nicole MacIntyre, Deputy National Editor
Our Morning Update and Evening Update newsletters are written by Globe editors, giving you a concise summary of the day’s most important headlines. Sign up today.